ਮੋਗਾ: ਸੀਆਈਏ ਸਟਾਫ਼ ਨੇ ਪਰਵਾਸੀ ਪੰਜਾਬੀ ਨੌਜਵਾਨ ਕੋਲੋਂ 24 ਕਿਲੋ ਅਫ਼ੀਮ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਤਸਕਰੀ ਲਈ ਵਰਤੀ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ ਵੀ ਜ਼ਬਤ ਕਰ ਲਈ ਹੈ। ਪੁਲਿਸ ਮੁਤਾਬਕ ਮੁਲਜ਼ਮ ਦੇ ਮਾਂ-ਪਿਉ ਤੇ ਬੱਚੇ ਵਿਦੇਸ਼ ’ਚ ਹਨ ਤੇ ਉਹ ਵੀ ਕਰੀਬ 2 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਹੈ।ਐਸਐਸਪੀ ਸੁਰਿੰਦਰਜੀਤ ਸਿੰਘ ਮੰਡ ਤੇ ਐਸਪੀ ਡੀ ਜਗਤਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ’ਚ ਮੁਲਜ਼ਮ ਕੋਲੋਂ 24 ਕਿਲੋ ਅਫ਼ੀਮ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਰੈਂਪੀ ਵਜੋਂ ਹੋਈ ਹੈ। ਉਹ ਪਿੰਡ ਚੁਗਾਵਾਂ ਦਾ ਹੈ ਤੇ ਕਾਫ਼ੀ ਅਰਸੇ ਤੋਂ ਮੋਗਾ ਦੇ ਕਰਤਾਰ ਨਗਰ ਵਿੱਚ ਰਹਿ ਰਿਹਾ ਸੀ। ਗਿੱਲ ਕਾਰ ਬਾਜ਼ਾਰ ਨਾਮ ਉੱਤੇ ਕਾਰੋਬਾਰ ਵੀ ਕਰਦਾ ਸੀ।ਮੁਲਜ਼ਮ ਕਾਫ਼ੀ ਅਰਸੇ ਤੋਂ ਤਸਕਰੀ ਵਿੱਚ ਸੀ ਪਰ ਪੁਲਿਸ ਦੇ ਹੱਥ ਨਹੀਂ ਸੀ ਚੜ੍ਹਿਆ। ਉਨ੍ਹਾਂ ਨਸ਼ੇ ਦੇ ਸੌਦਾਗਰਾਂ ਤੇ ਦਵਾਈ ਵਿਕਰੇਤਾਵਾਂ ਨੂੰ ਵੀ ਸਖ਼ਤ ਤਾੜਨਾ ਕਰਦੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ। ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ

Previous articleAfghanistan: Kirtan Organised In Kabul During Navratri
Next articleGovernment Decision to extend jurisdiction of BSF violates state’s rights: Sant Giani Harnam Singh

LEAVE A REPLY

Please enter your comment!
Please enter your name here