ਟੋਰਾਂਟੋ: ਕੈਨੇਡਾ ਦੇ ਉੱਤਰੀ ਖੇਤਰ ਦੇ ਸ਼ਹਿਰ ਇਕਾਲੁਇਟ (Canadian city of Iqaluit) ਵਿੱਚ ਪਾਣੀ ਦੀ ਸਪਲਾਈ ਵਿੱਚ ਤੇਲ ਦੀ ਭਾਰੀ ਮਾਤਰਾ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ (ਈਂਧਨ) ਭਾਰੀ ਮਾਤਰਾ ਵਿੱਚ ਪਾਣੀ ’ਚ ਰਲ਼ ਗਿਆ ਹੈ। ਇਹ ਬਹੁਤ ਹੀ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਲੈਬ ਟੈਸਟਿੰਗ ਦੇ ਹੈਰਾਨ ਕਰਨ ਵਾਲੇ ਨਤੀਜਿਆਂ ਤੋਂ ਬਾਅਦ, ਸਿਟੀ ਅਥਾਰਟੀ ਨੇ ਇਹ ਖੁਲਾਸਾ ਕੀਤਾ ਹੈ। ਮੰਗਲਵਾਰ ਰਾਤ ਤੋਂ ਸ਼ਹਿਰ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਖਰੇ ਤੌਰ ‘ਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲੋਕ ਲਾਈਨਾਂ ਵਿੱਚ ਖੜ੍ਹੇ ਹੋ ਕੇ ਆਪਣੀ ਜ਼ਰੂਰਤ ਨੂੰ ਪੂਰਾ ਕਰ ਰਹੇ ਹਨ।ਲੋਕ ਲਾਈਨ ਵਿੱਚ ਖੜ੍ਹ ਕੇ ਇੰਝ ਭਰ ਰਹੇ ਪਾਣੀਸ਼ਹਿਰ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ, ਐਮੀ ਐਲਗਰਸਮਾ ਨੇ ਕਿਹਾ,”ਸ਼ਹਿਰ ਦੀਆਂ ਪਾਣੀ ਦੀਆਂ ਟੈਂਕੀਆਂ ਵਿੱਚੋਂ ਇੱਕ ਦੀ ਜਾਂਚ ਕਰਦਿਆਂ” ਤੇਲ ਦੇ ਬਹੁਤ ਉੱਚੇ ਪੱਧਰੀ ਅੰਸ਼ ਪਾਏ ਗਏ ਹਨ।’’ ਇਹ ਸ਼ਾਇਦ ਡੀਜ਼ਲ ਜਾਂ ਮਿੱਟੀ ਦਾ ਤੇਲ ਸੀ। ਕੈਨੇਡਾ ਦੇ ਉੱਤਰੀ ਖੇਤਰ ਨੁਨਾਵਟ ਦੀ ਰਾਜਧਾਨੀ ਇਕਾਲੁਇਟ ਦੇ ਵਸਨੀਕਾਂ ਨੇ ਹਫ਼ਤੇ ਦੇ ਅੰਤ ਵਿੱਚ ਪਾਣੀ ਵਿੱਚ ਤੇਲ ਦੀ ਬੋਅ ਦੀ ਖਬਰ ਦਿੱਤੀ। ਇਹ ਪਤਾ ਨਹੀਂ ਲੱਗਾ ਕਿ ਹਿਹ ਤੇਲ ਆਖ਼ਰ ਆ ਕਿੱਥੋਂ ਰਿਹਾ ਹੈ।ਸ਼ਹਿਰ ਨੇ ਮੰਗਲਵਾਰ ਰਾਤ ਨੂੰ ਐਮਰਜੈਂਸੀ ਐਲਾਨ ਦਿੱਤੀ। ਲੋਕਾਂ ਨੂੰ ਪਾਣੀ ਪੀਣ ਤੇ ਖਾਣਾ ਪਕਾਉਣ ਲਈ ਸ਼ਹਿਰ ਦੇ ਪਾਣੀ ਦੀ ਵਰਤੋਂ ਬੰਦ ਕਰਨ ਲਈ ਕਿਹਾ ਗਿਆ ਹੈ। ਅਥਾਰਟੀ ਨੇ ਕਿਹਾ ਕਿ ਪਾਣੀ ਨੂੰ ਉਬਾਲਣ ਦੇ ਬਾਅਦ ਵੀ ਸੁਰੱਖਿਅਤ ਨਹੀਂ ਹੈ।ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪਾਣੀ ਵਿੱਚ ਇਹ ਤੇਲ ਮਿੱਟੀ ਜਾਂ ਧਰਤੀ ਹੇਠਲੇ ਪਾਣੀ ਦੀ ਗੰਦਗੀ ਦੇ ਟੈਂਕ ਵਿੱਚ ਦਾਖਲ ਹੋ ਸਕਦਾ ਹੈ। ਅਗਲੇਰੀ ਜਾਂਚ ਲਈ ਟੈਂਕੀ ਤੋਂ ਪਾਣੀ ਖਾਲੀ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਟੈਂਕ ਦੇ ਚਾਰੇ ਪਾਸੇ ਪਾਣੀ ਭੇਜਿਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਇਕਾਲੁਇਟ ਦੇ ਲਗਪਗ 7,000 ਵਸਨੀਕਾਂ ਨੂੰ ਸਿਟੀ ਅਥਾਰਟੀ ਤੋਂ ਆਦੇਸ਼ ਪ੍ਰਾਪਤ ਹੋਣਗੇ ਕਿ ਉਨ੍ਹਾਂ ਨੂੰ ਕਦੋਂ ਪਾਈਪਾਂ ਨੂੰ ਫਲੱਸ਼ ਕਰਨਾ ਚਾਹੀਦਾ ਹੈ।ਨੁਨਾਵਟ ਦੇ ਮੁੱਖ ਮੈਡੀਕਲ ਅਫਸਰ, ਡਾਕਟਰ ਮਾਈਕਲ ਪੈਟਰਸਨ ਨੇ ਕਿਹਾ, “ਸਾਡੇ ਕੋਲ ਇਸ ਵੇਲੇ ਸਭ ਤੋਂ ਵਧੀਆ ਸਬੂਤ ਇਹ ਸੁਝਾਉਂਦੇ ਹਨ ਕਿ ਇਹ ਅਸਰ ਬਹੁਤਾ ਸਮਾਂ ਨਹੀਂ ਰਹੇਗਾ।” ਉਨ੍ਹਾਂ ਕਿਹਾ ਕਿ ਕਾਰਸਿਨੋਜੈਨਿਕ ਰਸਾਇਣਾਂ ਦਾ ਕੋਈ ਸਬੂਤ ਨਹੀਂ ਹੈ, ਜਿਸ ਬਾਰੇ ਅਧਿਕਾਰੀ ਚਿੰਤਤ ਸਨ ਪਰ ਬੈਂਜ਼ੀਨ ਤੇ ਟੋਲਯੂਨ ਦੋਵੇਂ ਈਂਧਨ ਵਿੱਚ ਪਾਏ ਜਾ ਸਕਦੇ ਹਨ।ਕੈਨੇਡਾ ਕੋਲ ਵਿਸ਼ਵ ਦੇ ਤਾਜ਼ੇ ਪਾਣੀ ਦਾ 20% ਹਿੱਸਾ ਹੈ। ਦੇਸ਼ ਭਰ ਦੇ 45 ਸਵਦੇਸ਼ੀ ਭਾਈਚਾਰਿਆਂ ਨੂੰ ਪਾਣੀ ਉਬਾਲਣ ਦੀ ਸਲਾਹ ਦਿੱਤੀ ਗਈ ਹੈ। ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਪਾਣੀ ਇੱਕ ਵਿਵਾਦਪੂਰਨ ਮੁੱਦਾ ਹੈ, ਜੋ ਪਾਣੀ ਉਬਾਲਣ ਦੀ ਸਲਾਹ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਹਨ।ਇਹ ਵੀ ਪੜ੍ਹੋ: Honsla Rakh Box Office Day 1: ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੀ ‘ਹੌਸਲਾ ਰੱਖ’ ਬਣੀ ਪੰਜਾਬੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/https://apps.apple.com/in/app/811114904

Previous articleSara Ali Khan is giving us fitness goals with her Sunday workout video! | Hindi Movie News
Next articleHenna The Beautiful Art Of Making Money – Henna Courses and Mehndi Courses Online.

LEAVE A REPLY

Please enter your comment!
Please enter your name here