T20 World Cup 2021: ਆਈਪੀਐਲ 2021 ਲੀਗ ਕ੍ਰਿਕਟ ਦੇ ਰੋਮਾਂਚ ਤੋਂ ਬਾਅਦ ਟੀ-20 ਅੱਜ ਤੋਂ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ। ਕ੍ਰਿਕਟ ਟੀ-20 ਵਿਸ਼ਵ ਕੱਪ ਦਾ ਸ਼ਾਨਦਾਰ ਜਸ਼ਨ ਯੂਏਈ ਤੇ ਓਮਾਨ ਵਿੱਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਸੁਪਰ 12 ਦੀਆਂ ਚਾਰ ਹੋਰ ਟੀਮਾਂ ਦਾ ਫੈਸਲਾ ਕਰਨ ਲਈ, ਕੁਆਲੀਫਾਇਰ ਰਾਊਂਡ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰ ਦਾ ਪਹਿਲਾ ਮੈਚ ਅੱਜ ਓਮਾਨ ਤੇ ਪਾਪੁਆ ਨਿਊ ਗਿਨੀ (ਪੀਐਨਜੀ) ਵਿਚਾਲੇ ਖੇਡਿਆ ਜਾਵੇਗਾ।ਮੈਚ ਓਮਾਨ ਕ੍ਰਿਕਟ ਅਕੈਡਮੀ ਮੈਦਾਨ ‘ਤੇ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਬੰਗਲਾਦੇਸ਼ ਅਤੇ ਸਕਾਟਲੈਂਡ ਵਿਚਾਲੇ ਮੈਚ ਸ਼ਾਮ 7.30 ਵਜੇ ਤੋਂ ਉਸੇ ਮੈਦਾਨ ‘ਤੇ ਹੋਵੇਗਾ।ਆਈਸੀਸੀ ਟੀ20 ਰੈਂਕਿੰਗ ਦੇ ਅਨੁਸਾਰ ਟੀਮ ਇੰਡੀਆ ਸਮੇਤ ਸੁਪਰ 12 ‘ਚ ਅੱਠ ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ। ਜਦੋਂ ਕਿ ਚਾਰ ਹੋਰ ਟੀਮਾਂ ਦਾ ਫੈਸਲਾ ਅੱਜ ਤੋਂ ਸ਼ੁਰੂ ਹੋ ਰਹੀਆਂ ਅੱਠ ਟੀਮਾਂ ਦੇ ਵਿੱਚ ਕੁਆਲੀਫਾਇਰ ਰਾਊਂਡ ਤੋਂ ਕੀਤਾ ਜਾਵੇਗਾ। ਇਹ ਅੱਠ ਟੀਮਾਂ ਗਰੁੱਪ ਏ ਅਤੇ ਗਰੁੱਪ ਬੀ ਵਿੱਚ ਰੱਖੀਆਂ ਗਈਆਂ ਹਨ, ਗਰੁੱਪ ਏ ਦੇ ਦੋਵੇਂ ਮੈਚ ਅੱਜ ਖੇਡੇ ਜਾਣੇ ਹਨ।ਗਰੁੱਪ ਬੀ ਵਿੱਚ ਭਲਕੇ ਆਇਰਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ ਅਤੇ ਸ੍ਰੀਲੰਕਾ ਦਾ ਮੁਕਾਬਲਾ ਨਾਮੀਬੀਆ ਨਾਲ ਹੋਵੇਗਾ। ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 12 ਲਈ ਕੁਆਲੀਫਾਈ ਕਰਨਗੀਆਂ।ਓਮਾਨ ਦਾ ਦੂਜਾ ਟੀ -20 ਵਿਸ਼ਵ ਕੱਪਇਹ ਓਮਾਨ ਦਾ ਦੂਜਾ ਟੀ -20 ਵਿਸ਼ਵ ਕੱਪ ਹੈ। ਇਸ ਨੇ ਪਹਿਲਾਂ 2016 ਦੇ ਵਿੱਚ ਆਇਰਲੈਂਡ ਨੂੰ ਹਰਾ ਕੇ ਸਾਰਿਆਂ ਓਮਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਟੀਮ ਦੀ ਅਗਵਾਈ ਜੀਸ਼ਾਨ ਮਕਸੂਦ ਕਰ ਰਹੇ ਹਨ। ਧਿਆਨ ਦੇਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਓਮਾਨੀ ਖਿਡਾਰੀ ਕ੍ਰਿਕਟ ਖੇਡਣ ਦੇ ਨਾਲ ਨਾਲ ਪੂਰਾ ਸਮਾਂ ਕੰਮ ਕਰਦੇ ਹਨ। ਪੀਐਨਜੀ ਇਸ ਸਾਲ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਕਰ ਰਹੀ ਹੈ।ਟੀਮ ਪਿਛਲੇ ਮਹੀਨੇ ਤੋਂ ਓਮਾਨ ਵਿੱਚ ਹੈ ਅਤੇ ਉਸਨੇ ਆਪਣੇ ਆਪ ਨੂੰ ਇੱਥੋਂ ਦੀ ਸਥਿਤੀ ਦੇ ਅਨੁਸਾਰ ਢਾਲ ਲਿਆ ਹੈ। ਟੀਮ ਦੇ ਕਪਤਾਨ ਅਸਦ ਵਾਲਾ ਨੇ ਕਿਹਾ, “ਇਹ ਮੇਰੇ ਅਤੇ ਟੀਮ ਦੇ ਹੋਰ ਖਿਡਾਰੀਆਂ ਦੇ ਲਈ ਬੇਹੱਦ ਮਾਣ ਦੇ ਪਲ ਹਨ।”ਦੂਜੇ ਪਾਸੇ ਬੰਗਲਾਦੇਸ਼ ਲਈ ਟੀ -20 ਵਿਸ਼ਵ ਕੱਪ ਦਾ ਤਜਰਬਾ ਹੁਣ ਤੱਕ ਬਹੁਤ ਪ੍ਰਭਾਵਸ਼ਾਲੀ ਨਹੀਂ ਰਿਹਾ। ਟੀਮ ਨੇ 2007 ਦੇ ਪਹਿਲੇ ਐਡੀਸ਼ਨ ਤੋਂ ਬਾਅਦ ਸਿਰਫ ਇੱਕ ਮੈਚ ਜਿੱਤਿਆ ਹੈ। ਹਾਲਾਂਕਿ, ਮੌਜੂਦਾ ਫਾਰਮ ਦੇ ਮੱਦੇਨਜ਼ਰ, ਟੀਮ ਸੁਪਰ 12 ਵਿੱਚ ਜਗ੍ਹਾ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਹੈ। ਬੰਗਲਾਦੇਸ਼ ਨੇ ਇਸ ਸਾਲ ਪਹਿਲਾਂ ਘਰੇਲੂ ਧਰਤੀ ‘ਤੇ ਆਸਟਰੇਲੀਆ, ਨਿਊਜ਼ੀਲੈਂਡ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ ਹੈ।ਜਦੋਂ ਕਿ ਸਕਾਟਲੈਂਡ ਦੀ ਟੀਮ ਹੁਣ ਤੱਕ 2007, 2009 ਅਤੇ 2016 ਟੀ -20 ਵਿਸ਼ਵ ਕੱਪ ਖੇਡ ਚੁੱਕੀ ਹੈ, ਉਹ ਤਿੰਨੋਂ ਵਾਰ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਹੈ।  

Previous articleED summons Bollywood actors Nora, Jacqueline in black money case
Next articleSangrur Police busts interstate illegal Arms Supply racket; two held

LEAVE A REPLY

Please enter your comment!
Please enter your name here