ਚੰਡੀਗੜ੍ਹ: ਉਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ, ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਕਰੇ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਮੰਗਲਵਾਰ ਰਾਤ ਨੂੰ ਨੇਪਾਲ ਦੀ ਸਰਹੱਦ ਨਾਲ ਲੱਗਦੇ ਸੂਲਾ ਪਿੰਡ ਦੇ ਇੱਕੋ ਪਰਿਵਾਰ ਦੇ ਚਾਰ ਲੋਕ ਮਲਬੇ ਹੇਠ ਦਬ ਗਏ ਸੀ। ਬਚਾਅ ਟੀਮ ਨੇ ਬੁੱਧਵਾਰ ਸ਼ਾਮ ਨੂੰ ਚਾਰਾਂ ਲਾਸ਼ਾਂ ਬਰਾਮਦ ਕੀਤੀਆਂ।ਸੂਬੇ ‘ਚ ਭਾਰੀ ਮੀਂਹ ਤੋਂ ਬਾਅਦ ਨੈਨੀਤਾਲ ਦੇ ਮੁੱਖ ਬਾਜ਼ਾਰ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਰਹੀ। ਹਾਲਾਂਕਿ, ਨੈਨੀਤਾਲ ਝੀਲ ਦਾ ਪਾਣੀ ਦਾ ਪੱਧਰ ਹੁਣ ਬਹੁਤ ਘੱਟ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਚੰਪਾਵਤ ਪਹੁੰਚੀ ਤਬਾਹੀ ਕਾਰਨ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।Haryana CM Manohar Lal Khattar has announced to provide financial assistance of Rs 5 crores to the Uttarakhand government in view heavy rains in the state: Directorate of Information & Public Relations, Haryana pic.twitter.com/0s7CNTYB5S
— ANI (@ANI) October 20, 2021ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਉਤਰਾਖੰਡ ਦੇ ਹਮਰੁਤਬਾ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ ‘ਤੇ ਗੱਲ ਕੀਤੀ। ਮਨੋਹਰ ਲਾਲ ਨੇ ਉਨ੍ਹਾਂ ਨੂੰ ਹਰਿਆਣਾ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।ਉਨ੍ਹਾਂ ਕਿਹਾ ਕਿ ਉਤਰਾਖੰਡ ਤ੍ਰਾਸਦੀ ਦੀ ਲਪੇਟ ਵਿੱਚ ਆਏ ਲੋਕਾਂ ਦੇ ਦੁੱਖ ਦੀ ਇਸ ਘੜੀ ਵਿੱਚ ਅਸੀਂ ਉਨ੍ਹਾਂ ਦੇ ਨਾਲ ਹਾਂ। ਹਰਿਆਣਾ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਕੱਲ੍ਹ ਹਰਿਆਣਾ ਤੋਂ ਇੱਕ ਟੀਮ ਰਾਹਤ ਸਮੱਗਰੀ (ਰਾਸ਼ਨ ਕਿੱਟਾਂ, ਕੰਬਲ, ਪਾਣੀ ਦੀਆਂ ਬੋਤਲਾਂ, ਤਰਪਾਲਾਂ ਆਦਿ) ਨਾਲ ਉਤਰਾਖੰਡ ਲਈ ਰਵਾਨਾ ਹੋਵੇਗੀ।ਇਹ ਵੀ ਪੜ੍ਹੋ: Covid19 Vaccination: ਯੂਐਸ ਪ੍ਰਸ਼ਾਸਨ ਕੋਰੋਨਾ ਵੈਕਸੀਨ ਅਸਾਨੀ ਨਾਲ ਉਪਲਬਧ ਕਰਾਉਣ ਲਈ ਗੰਭੀਰ, ਬੱਚਿਆਂ ਲਈ ਵ੍ਹਾਈਟ ਹਾਊਸ ਨੇ ਕੀਤੀ ਇਹ ਪਲਾਨਿੰਗਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/https://apps.apple.com/in/app/811114904

Previous articleamarinder singh: Amarinder Singh’s statement vindicates party’s decision to replace him as CM: Congress | India News
Next articleDhanbad judge hit-and-run case: CBI files chargesheet against 2 accused | India News

LEAVE A REPLY

Please enter your comment!
Please enter your name here