ਪਠਾਨਕੋਟ: ਮੰਗਲਵਾਰ ਨੂੰ ਪਿੰਡ ਸਮਰਾਲਾ ਵਿੱਚ ਹਰਸ਼ ਨਾਂ ਦੇ ਨੌਜਵਾਨ ਨੇ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਿੰਘ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਪੁੱਛਣਾ ਭਾਰੀ ਪੈ ਗਿਆ। ਨੌਜਵਾਨ ਵਲੋਂ ਪੁੱਛੇ ਸਵਾਲ ‘ਤੇ ਵਿਧਾਇਕ ਜੋਗਿੰਦਰ ਪਾਲ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਨੌਜਵਾਨ ਦੇ ਥੱਪੜ ਰਸੀਦ ਦਿੱਤਾ।ਵਿਧਾਇਕ ਨੇ ਸਾਰਿਆਂ ਦੇ ਸਾਹਮਣੇ ਉਸ ਨੂੰ ਚਪੇੜ ਮਾਰੀ। ਇਸ ਤੋਂ ਬਾਅਦ ਵੀ ਸੁਰੱਖਿਆ ਕਰਮਚਾਰੀਆਂ ਅਤੇ ਉਸ ਦੇ ਸਮਰਥਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਦਾ ਵੀਡੀਓ ਇੰਟਰਨੈਟ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ।Joginder Pal, the @INCPunjab MLA from Bhoa assembly seat in Pathankot district, when asked by a young man about his performance in the last 4.5 years….this is how the MLA responded….@ndtv pic.twitter.com/p2AVSOtqjx
— Mohammad Ghazali (@ghazalimohammad) October 20, 2021ਇਸ ਘਟਨਾ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਵਿਧਾਇਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਥੱਪੜ ਕਾਂਡ ਤੋਂ ਬਾਅਦ ਇਹ ਸੱਤਾਧਾਰੀ ਪਾਰਟੀ ਲਈ ਸਿਰਦਰਦੀ ਬਣ ਗਈ ਹੈ, ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਇਸ ਘਟਨਾ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ “ਵਿਧਾਇਕ ਨੂੰ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰਨਾ ਚਾਹੀਦਾ ਸੀ। ਅਸੀਂ ਲੋਕਾਂ ਦੇ ਪ੍ਰਤੀਨਿਧੀ ਹਾਂ ਅਤੇ ਉਨ੍ਹਾਂ ਦੀ ਸੇਵਾ ਲਈ ਇੱਥੇ ਹਾਂ।” ਪੰਜਾਬ ਵਿੱਚ ਕੁਝ ਮਹੀਨਿਆਂ ਵਿੱਚ ਨਵੀਂ ਸਰਕਾਰ ਲਈ ਵੋਟਿੰਗ ਹੋਣੀ ਹੈ। ਪੰਜਾਬ ਕਾਂਗਰਸ ਆਪਣੇ ਮਤਭੇਦ ਤੋਂ ਬਾਹਰ ਆ ਰਹੀ ਹੈ ਅਤੇ ਚੋਣਾਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਇਹ ਘਟਨਾ ਪੰਜਾਬ ਕਾਂਗਰਸ ਲਈ ਮੁਸ਼ਕਿਲ ਖੜੀ ਕਰ ਸਕਦੀ ਹੈ।ਇਹ ਵੀ ਪੜ੍ਹੋ: DAP ਖਾਦ ਦੀ ਲੁੱਟ ਦਾ ਵੀਡੀਓ ਵਾਇਰਲ, ਗੋਦਾਮ ਤੋਂ 100 ਬੋਰੀਆਂ ਦੀ ਲੁੱਟ ਦਾ ਵੀਡੀਓ ਆਈਆ ਸਾਹਮਣੇਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/https://apps.apple.com/in/app/811114904

Previous articleAgreements signed with 11 countries for mutual recognition of Covid vaccines: Govt | India News
Next articlearyan khan: Bolly Buzz: Aryan Khan’s bail plea rejected; Samantha Ruth Prabhu jets off to Rishikesh for a vacation | Hindi Movie News

LEAVE A REPLY

Please enter your comment!
Please enter your name here