ਨਵੀਂ ਦਿੱਲੀ: ਭਾਰਤ ਅੱਜ 10 ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਦਾ ਅੰਕੜਾ ਪਾਰ ਕਰ ਸਕਦਾ ਹੈ। ਇਸ ਉਪਲਬਧੀ ਦਾ ਜਸ਼ਨ ਮਨਾਉਣ ਲਈ ਕੇਂਦਰ ਸਰਕਾਰ ਨੇ ਖ਼ਾਸ ਤਿਆਰੀਆਂ ਕੀਤੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਅੰਕੜਾ ਪੂਰਾ ਹੁੰਦਿਆਂ ਹੀ ਇਸ ਦਾ ਐਲਾਨ ਕੀਤਾ ਜਾਵੇਗਾ।ਇਸ ਉਪਲਬਧੀ ਦਾ ਐਲਾਨ ਲਾਊਡ ਸਪਕੀਰ ਵਾਲ ਜਹਾਜ਼ਾਂ, ਬੰਦਰਗਾਹਾਂ, ਮੈਟਰੋ ਸਟੇਸ਼ਨਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ‘ਤੇ ਕੀਤਾ ਜਾਵੇਗਾ। ਦੱਸ ਦੇਈਏ ਕਿ ਜਿਸ ਸਮੇਂ ਭਾਰਤ ‘ਚ 100 ਕਰੋੜ ਕੋਰੋਨਾ ਵੈਕਸੀਨ ਡੋਜ਼ ਦਾ ਅੰਕੜਾ ਪੂਰਾ ਹੋਵੇਗਾ ਉਸ ਸਮੇਂ ਇਕੱਠੇ ਸਾਰੇ ਰੇਲਵੇ ਸਟੇਸ਼ਨਾਂ, ਸਾਰੇ ਹਵਾਈ ਅੱਡਿਆਂ, ਸਾਰੀਆਂ ਫਲਾਇਟਾਂ, ਬੱਸ ਅੱਡਿਆਂ ਤੇ ਸਾਰੀਆਂ ਜਨਤਕ ਥਾਵਾਂ ‘ਤੇ ਅਨਾਊਂਸਮੈਂਟ ਹੋਵੇਗੀ।ਮਨਾਏਗਾ ਜਾਵੇਗਾ ਜਸ਼ਨਇਸ ਤੋਂ ਇਲਾਵਾ ਦੇਸ਼ ਦੇ ਸਾਰੇ ਸਮੁੰਦਰ ਤਟਾਂ ‘ਤੇ ਸ਼ਿਪ ‘ਤੇ ਇਸ ਖਾਸ ਉਪਲਬਧੀ ਦਾ ਜਸ਼ਨ ਮਨਾਇਆ ਜਾਵੇਗਾ। ਸਿਹਤ ਕੇਂਦਰਾਂ ਤੇ ਸਿਹਤ ਕਾਰਕੁੰਨਾ ‘ਤੇ ਫੁੱਲ ਬਰਸਾਏ ਜਾਣਗੇ। ਜਹਾਜ਼ ਕੰਪਨੀ ਸਪਾਇਸ ਜੈੱਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਨਾਲ 100 ਕਰੋੜ ਵੈਕਸੀਨ ਤੇ ਹੈਲਥ ਵਰਕਰਾਂ ਵਾਲੇ ਪੋਸਟਰ ਆਪਣੇ ਜਹਾਜ਼ਾਂ ‘ਤੇ ਲਾਵੇਗੀ।ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਬੀਜੇਪੀ ਕਰੇਗੀ ਸਨਮਾਨਬੀਜੇਪੀ ਦੇ ਰਾਸ਼ਟਰੀ ਮਹਾਂਮੰਤਰੀ ਅਰੁਣ ਸਿੰਘ ਦਾ ਕਹਿਣਾ ਹੈ ਕਿ ਇਸ ਦਿਨ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਤੇ ਅਹੁਦੇਦਾਰ ਦੇਸ਼-ਭਰ ‘ਚ ਇਸ ਨਾਲ ਸਬੰਧਤ ਸੇਵਾ ਕਾਰਜਾਂ ‘ਚ ਜੁੜਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸਾਰੇ ਪ੍ਰਤੀਨਿਧੀ ਮੌਜੂਦ ਰਹਿਣਗੇ। ਉਹ ਕਰੀਬ ਹਰ ਥਾਂ ਦੇ ਵੈਕਸੀਨੇਸ਼ਨ ਸੈਂਟਰ ‘ਤੇ ਜਾਣਗੇ ਤੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਨਗੇ।ਇਹ ਵੀ ਪੜ੍ਹੋ: Health Care Tips: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/ https://apps.apple.com/in/app/811114904

Previous articleReport: India in top-5 list of highest exposure of people to heatwave | India News
Next articlecomplete-networth-details-of-sara-ali-khan | 25 ਸਾਲ ਦੀ ਉਮਰ ਚ ਕਰੋੜਾਂ ਦੀ ਮਾਲਕਣ ਹੈ ਸਾਰਾ ਅਲੀ ਖਾਨ, ਜਾਣੋ ਹਰ ਮਹੀਨੇ ਕਿੰਨੀ ਕਰਦੀ ਕਮਾਈ

LEAVE A REPLY

Please enter your comment!
Please enter your name here