ਅਸ਼ਰਫ ਢੁੱਡੀਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਜਾਰੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਜਬਰਦਸਤ ਵਿਰੋਧ ਹੋਇਆ। ਇਸ ਦੌਰਾਨ ਰੰਧਾਵਾ ਪ੍ਰਦਰਸ਼ਨਕਾਰੀਆਂ ‘ਤੇ ਭੜਕ ਗਏ। ਸੁਖਜਿੰਦਰ ਰੰਧਾਵਾ ਨੇ ਡੀਸੀ ਮੁਕਸਤਰ ਨੂੰ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਸਸਪੈਂਡ ਕਰੋ।ਅੱਜ ਮੁਕਤਸਰ ਸਾਹਿਬ ਵਿਖੇ ਸੁਖਜਿੰਦਰ ਰੰਧਾਵਾ ਪਹੁੰਚੇ ਸੀ। ਉਨ੍ਹਾਂ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਵੀ ਸੀ। ਜਿਵੇਂ ਹੀ ਰੰਧਾਵਾ ਦਾ ਕਾਫਲਾ ਡੀਸੀ ਦਫਤਰ ਮੁਕਤਸਰ ਵਿਖੇ ਪਹੁੰਚਿਆ ਤਾਂ ਐਨਐਚਐਮ ਮਲਟੀਪਰਪਸ ਵਰਕਰ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਰਮਚਾਰੀ ਕਾਲੇ ਝੰਡੇ ਲੈ ਕੇ ਪਹੁੰਚ ਗਏ ਤੇ ਵਿਰੋਧ ਕੀਤਾ।ਪ੍ਰਦਰਸ਼ਨਕਾਰੀਆਂ ਦਾ ਵਿਰੋਧ ਦੇਖਦੇ ਹੋਏ ਸੁਖਜਿੰਦਰ ਰੰਧਾਵਾ ਆਪਣੀ ਗੱਡੀ ਤੋਂ ਉੱਤਰੇ ਤੇ ਪ੍ਰਦਰਸ਼ਨਕਾਰੀਆ ਤੇ ਲਾਲ ਪੀਲੇ ਹੋ ਗਏ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪ੍ਰਦਰਸ਼ਨ ਕਰ ਰਹੇ ਕੱਚੇ ਕਰਮਚਾਰੀਆਂ ‘ਤੇ ਭੜਕ ਗਏ।

Previous articleA Day in the Life of a Macy’s Thanksgiving Parade Balloon Handler
Next articleLiverpool death: Murder arrests after girl, 12, dies

LEAVE A REPLY

Please enter your comment!
Please enter your name here